ਕੋਵਿਡ -19 ਦੇ ਫੈਲਣ 'ਤੇ ਸਾਡੀ ਪ੍ਰਤੀਕ੍ਰਿਆ

ਕੋਵਿਡ -19 ਨਾਲ ਲੜਨ ਲਈ ਸਾਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ

ਐਡੀਸਨ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਸੀਈਓ ਪੇਡਰੋ ਜੇ. ਪੀਜ਼ਾਰੋ ਨੇ ਉਨ੍ਹਾਂ ਤਾਜ਼ਾ ਯਤਨਾਂ ਨੂੰ ਸੰਬੋਧਿਤ ਕੀਤਾ ਜੋ ਰਾਜ ਅਤੇ ਐੱਸਸੀਈ ਕੋਵਿਡ -19 ਦੇ ਫੈਲਣ ਨੂੰ ਘੱਟ ਕਰਨ ਲਈ ਲੈ ਰਹੇ ਹਨ, ਅਤੇ ਉਹ ਇਸ ਸੰਕਟ ਵਿੱਚ ਦ੍ਰਿੜਤਾ ਅਤੇ ਸਮਰਪਣ ਲਈ ਫਰੰਟਲਾਈਨ ਕਰਮਚਾਰੀਆਂ ਦਾ ਧੰਨਵਾਦ ਕਰਦੇ ਹਨ।

ਕੋਵਿਡ-19 ਦੇ ਸੰਬੰਧਿਤ ਵਾਧੂ ਵੀਡਿਓ ਦੇਖਣ ਲਈ ਇੱਥੇ ਕਲਿੱਕ ਕਰੋ।

Expose as Block
No
Add Horizontal line
Off

ਆਪਣੀ ਲੋੜ ਦੀ ਆਰਥਿਕ ਸਹਾਇਤਾ ਪ੍ਰਾਪਤ ਕਰ

ਜਦੋਂ ਅਸਥਾਈ COVID-19 ਐਮਰਜੈਂਸੀ ਪ੍ਰਕਿਰਿਆ ਉਪਾਅ ਸਮਾਪਤ ਹੋ ਜਾਣ, ਸਾਡੇ ਗਾਹਕਾਂ ਪ੍ਰਤੀ ਸਾਡੀ ਵਚਨਬੱਧਤਾ ਕਦੇ ਨਹੀਂ ਬਦਲੇਗੀ। ਆਪਣੇੇ ਲਈ ਸਹੀ ਸਹਾਇਤਾ ਪ੍ਰੋਗਰਾਮ ਲੱਭੋ।

ਜੇ ਤੁਸੀਂ ਹਾਲ ਹੀ ਵਿੱਚ ਆਪਣੀ ਨੌਕਰੀ ਗੁਆ ਦਿੱਤੀ ਹੈ ਜਾਂ ਤੁਹਾਡੀ ਆਮਦਨੀ ਬਦਲ ਗਈ ਹੈ ਤਾਂ, ਤੁਸੀਂ ਸਾਡੇ ਕੇਅਰ ਜਾਂ ਫੇਰਾ ਪ੍ਰੋਗਰਾਮਾਂ ਰਾਹੀਂ ਘਟਾਈ ਗਈ ਊਰਜਾ ਦਰ ਦੇ ਯੋਗ ਹੋ ਸਕਦੇ ਹੋ, ਭਾਵੇਂ ਤੁਸੀਂ ਪਹਿਲਾਂ ਹੀ ਬੇਰੁਜ਼ਗਾਰੀ ਦੇ ਲਾਭ ਪ੍ਰਾਪਤ ਕਰ ਰਹੇ ਹੋ। ਦੋਵਾਂ ਪ੍ਰੋਗਰਾਮਾਂ ਦੀ ਇੱਕੋ ਐਪਲੀਕੇਸ਼ਨ ਹੈ ਅਤੇ ਬਿਨਾਂ ਕਿਸੇ ਵਾਧੂ ਦਸਤਾਵੇਜ਼ ਦੀ ਲੋੜ ਦੇ ਸਾਈਨ ਅਪ ਕਰਨ ਵਿੱਚ ਸਿਰਫ਼ 2 ਮਿੰਟ ਲੈਂਦਾ ਹੈ।

ਸਾਡੀ ਸੁਰੱਖਿਆ ਸੰਬੰਧੀ ਤੱਥ ਸ਼ੀਟ ਨਾਲ ਇਨ੍ਹਾਂ ਸੁਰੱਖਿਆ ਅਤੇ ਹੋਰ ਸੇਵਾਵਾਂ ਬਾਰੇ ਹੋਰ ਜਾਣੋ:

English | Español | 한국어 | 中文 | TIẾNG VIỆT | Tagalog | فارسیى | عربى | Française | Deutsche | 日本語 | русский | հայերեն | ខ្មែរ | ਪੰਜਾਬੀ | Português | हिंदी | Hmong | Thai

 

ਜੇ ਤੁਸੀਂ ਇੱਕ ਛੋਟੇ ਕਾਰੋਬਾਰੀ ਗਾਹਕ ਹੋ ਤਾਂ,ਤੁਸੀਂ ਭੁਗਤਾਨ ਨਾ ਕਰਨ ਅਤੇ ਲੇਟ ਫੀਸਾਂ ਦੀ ਮੁਆਫੀ ਲਈ ਮੁਅੱਤਲ ਸੇਵਾ ਡਿਸਕੁਨੈਕਸ਼ਨ ਦੇ ਯੋਗ ਵੀ ਹੋ। ਤੁਸੀਂ ਕੇਅਰਜ਼ ਐਕਟ ਪੇਅ ਚੇੱਕ ਪ੍ਰੋਟੈਕਸ਼ਨ ਪ੍ਰੋਗਰਾਮ ਲਈ ਵੀ ਯੋਗ ਹੋ ਸਕਦੇ ਹੋ, ਜੋ ਛੋਟੇ ਕਾਰੋਬਾਰਾਂ ਨੂੰ 100% ਫੈਡਰਲ ਗਰੰਟੀਸ਼ੁਦਾ ਕਰਜ਼ਾ ਪ੍ਰਦਾਨ ਕਰੇਗਾ। ਹੋਰ ਜਾਣਕਾਰੀ ਲਈ, ਸਾਡੇ ਛੋਟੇ ਕਾਰੋਬਾਰੀ ਸਰੋਤ ਪੰਨੇ 'ਤੇ ਜਾਓ।

 

ਜੇ ਤੁਸੀਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹੋ ਜਾਂ ਸਿਰਫ਼ ਕੋਵਿਡ-19 ਦੇ ਅਪਾਤਕਾਲ ਸਮੇਂ ਵਿੱਚ ਬਚਤ ਕਰਨ ਦੇ ਤਰੀਕਿਆਂ ਦੀ ਭਾਲ ਕਰ ਰਹੇ ਹੋ, ਤਾਂ ਇਹ ਪ੍ਰੋਗਰਾਮ ਅਤੇ ਸਾਧਨ ਸਹਾਇਤਾ ਕਰ ਸਕਦੇ ਹਨ। ਅਸੀਂ ਆਪਣੇ ਗਾਹਕਾਂ ਲਈ ਅਦਾਇਗੀ ਸਹਾਇਤਾ ਦੇ ਬਹੁਤ ਸਾਰੇ ਵਿਕਲਪ ਪੇਸ਼ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਗਾਹਕਾਂ ਲਈ ਭੁਗਤਾਨ ਵਿਸਥਾਰ ਅਤੇ ਪ੍ਰਬੰਧ ਸ਼ਾਮਿਲ ਹਨ ਜਿਨ੍ਹਾਂ ਨੂੰ ਆਪਣੇ ਬਿੱਲ ਦਾ ਭੁਗਤਾਨ ਕਰਨ ਲਈ ਵਧੇਰੇ ਸਮੇਂ ਦੀ ਲੋੜ ਹੋ ਸਕਦੀ ਹੈ। ਇਹ ਪਤਾ ਲਗਾਉਣ ਲਈ ਕਿ ਤੁਹਾਡੇ ਲਈ ਕਿਹੜੇ ਵਿਕਲਪ ਉਪਲਬਧ ਹਨ, ਤੁਸੀਂ ਸਾਡੇ ਮੈਡੀਕਲ ਬੇਸਲਾਈਨ ਭੱਤਾ ਪੰਨੇ 'ਤੇ ਵੀ ਜਾ ਸਕਦੇ ਹੋ।

ਜੇ ਤੁਹਾਡੇ ਘਰ ਵਿੱਚ ਕਿਸੇ ਨੂੰ ਬਿਜਲੀ ਨਾਲ ਚੱਲਣ ਵਾਲੇ ਮੈਡੀਕਲ ਡਿਵਾਈਸਾਂ ਜਾਂ ਉਪਕਰਣਾਂ ਦੀ ਵਰਤੋਂ ਦੀ ਲੋੜ ਹੈ, ਤਾਂ ਤੁਸੀਂ ਸਾਡੇ ਮੈਡੀਕਲ ਬੇਸਲਾਈਨ ਭੱਤਾ ਪ੍ਰੋਗਰਾਮ ਦੇ ਯੋਗ ਹੋ ਸਕਦੇ ਹੋ।

ਇਸ ਬਾਰੇ ਹੋਰ ਜਾਣੋ ਕਿ ਐੱਸਸੀਈ ਕੋਵਿਡ -19 ਦੌਰਾਨ ਗਾਹਕਾਂ ਦੇ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਵਿੱਚ ਕਿਵੇਂ ਸਹਾਇਤਾ ਕਰ ਰਿਹਾ ਹੈ।

ਸਮੂਹ ਦੂਜਿਆਂ ਤੋਂ ਸਰੀਰਕ ਦੂਰੀ ਬਣਾਈ ਰੱਖਕੇ ਸੰਪਰਕ ਨੂੰ ਘਟਾਉਣ ਲਈ ਪੌਡਜ਼ ਵਿੱਚ ਕੰਮ ਕਰ ਰਹੇ ਹਨ।

ਉਨ੍ਹਾਂ ਦੇ ਕੰਮ ਦੀ ਪ੍ਰਕਿਰਤੀ ਦੇ ਕਾਰਨ, ਸਾਡੇ ਸਮੂਹਕ ਸਦੱਸ ਕਈ ਵਾਰ ਮੁਰੰਮਤ ਕਰਦੇ ਸਮੇਂ ਸਰੀਰਕ ਦੂਰੀ ਬਣਾਈ ਰੱਖਣ ਦੇ ਯੋਗ ਨਹੀਂ ਹੁੰਦੇ ਹਨ। ਜਿਵੇਂ ਤੁਹਾਡੀ ਪਰਿਵਾਰਕ ਇਕਾਈ, ਜਾਂ ਘਰ, ਗੱਲਬਾਤ ਕਰਦੇ ਹਨ ਪਰ ਬਾਕੀ ਦੁਨੀਆਂ ਤੋਂ ਸਰੀਰਕ ਤੌਰ 'ਤੇ ਦੂਰ ਰਹਿੰਦੇ ਹਨ, ਉਸੇ ਤਰ੍ਹਾਂ ਹੀ ਸਾਡੇ ਸਮੂਹ ਗੱਲਬਾਤ ਕਰਦੇ ਹਨ। ਜਦੋਂ ਖੇਤ ਵਿੱਚ ਜਾਂ ਕਿਸੇ ਹੋਰ ਵਾਤਾਵਰਣ ਵਿੱਚ ਦੂਜਿਆਂ ਦੇ ਨੇੜੇ ਕੰਮ ਕਰਦੇ ਹਨ, ਤਾਂ ਸਮੂਹਕ ਸਦੱਸ ਜਿੱਥੇ ਵਿਹਾਰਕ ਹੋਵੇ, ਮਾਸਕ ਪਹਿਣਦੇ ਹਨ। ਸਾਨੂੰ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਮਾਸਕ ਦਾ ਫੈਬਰਿਕ ਉੱਚ-ਵੋਲਟੇਜ ਉਪਕਰਣਾਂ ਦੇ ਨੇੜੇ ਕੰਮ ਕਰਨ ਲਈ ਸੁਰੱਖਿਆ ਲੋੜਾਂ ਨੂੰ ਪੂਰਾ ਕਰਦਾ ਹੈ।

ਸਮੂਹ ਵੀ ਜਦੋਂ ਵੀ ਸੰਭਵ ਹੋਵੇ ਤਾਂ ਵੱਖਰੇ ਤੌਰ 'ਤੇ ਡ੍ਰਾਇਵਿੰਗ ਕਰਕੇ ਸਰੀਰਕ ਦੂਰੀ ਬਣਾਈ ਰੱਖਦੇ ਹਨ।

ਇੱਕ ਹੋਰ ਸਾਵਧਾਨੀ ਜੋ ਅਸੀਂ ਸੰਪਰਕ ਨੂੰ ਘਟਾਉਣ ਲਈ ਬਰਤ ਰਹੇ ਹਾਂ ਕਿ ਵੱਖਰੇ ਵਾਹਨਾਂ ਵਿੱਚ ਡ੍ਰਾਈਵਿੰਗ ਕਰਨਾ ਜਦੋਂ ਅਜਿਹਾ ਕਰਨਾ ਵਿਹਾਰਕ ਹੁੰਦਾ ਹੈ। ਨਤੀਜੇ ਵਜੋਂ, ਗਾਹਕ ਨੌਕਰੀ ਵਾਲੀਆਂ ਥਾਂਵਾਂ 'ਤੇ ਵਧੇਰੇ ਐੱਸਸੀਈ ਵਾਹਨ ਦੇਖ ਸਕਦੇ ਹਨ। ਅਸੀਂ ਐੱਸਸੀਈ ਦੇ ਸਮੂਹਕ ਸਦੱਸਾਂ ਅਤੇ ਜ਼ਰੂਰੀ ਕਰਮਚਾਰੀਆਂ ਨੂੰ ਕੰਪਨੀ ਦਾ ਕਾਰੋਬਾਰ ਕਰਨ ਲਈ ਆਪਣੇ ਨਿੱਜੀ ਵਾਹਨ ਚਲਾਉਣ ਦੀ ਅਸਥਾਈ ਤੌਰ 'ਤੇ ਆਗਿਆ ਵੀ ਦੇ ਦਿੱਤੀ ਹੈ। ਖੇਤਰ ਵਿੱਚ ਕੰਮ ਕਰਦੇ ਹੋਏ ਐੱਸਸੀਈ ਕਰਮਚਾਰੀਆਂ ਦੀ ਪਛਾਣ ਕਰਨ ਲਈ, ਕਰਮਚਾਰੀ ਸੁਰੱਖਿਅਤ ਦੂਰੀ ਬਣਾਈ ਰੱਖਦੇ ਹੋਏ ਮੰਗਣ 'ਤੇ ਆਪਣਾ ਐੱਸਸੀਈ ਆਈਡੀ ਬੈਜ ਪੇਸ਼ ਕਰਣਗੇ।

ਜੇ ਸਾਨੂੰ ਤੁਹਾਡੇ ਤਕ ਪਹੁੰਚਣ ਦੀ ਲੋੜ ਹੈ,ਤਾਂ ਅਸੀਂ ਕਾਲ ਕਰਾਂਗੇ।

ਗਾਹਕਾਂ ਨੂੰ ਸਮੂਹਕ ਸਦੱਸਾਂ ਕੋਲ ਨਹੀਂ ਜਾਣਾ ਚਾਹੀਦਾ ਅਤੇ ਸੁਰੱਖਿਆ ਲਈ ਘੱਟੋ-ਘੱਟ ਛੇ ਫੁੱਟ ਦੂਰ ਰਹਿਣਾ ਚਾਹੀਦਾ ਹੈ। ਸਾਡੇ ਕਰਮਚਾਰੀਆਂ, ਸਾਡੇ ਗਾਹਕਾਂ, ਅਤੇ ਜਨਤਾ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।

ਘੁਟਾਲਿਆਂ ਵਿੱਚ ਨਾ ਪਵੋ

ਬਦਕਿਸਮਤੀ ਨਾਲ,ਉਪਯੋਗਤਾ ਗਾਹਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਘੁਟਾਲੇ ਅਨਿਸ਼ਚਿਤਤਾ ਦੇ ਸਮੇਂ ਵੱਧਦੇ ਹਨ; ਅਸੀਂ ਤੁਹਾਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਸਾਨੂੰ 1-800-655-4555 'ਤੇ ਕਾਲ ਕਰਨ ਦੀ ਤਾਕੀਦ ਕਰਦੇ ਹਾਂ, ਜਾਂ ਜੇ ਤੁਹਾਨੂੰ ਕਿਸੇ ਵੀ COVID-19-ਸੰਬੰਧਿਤ ਈਮੇਲਾਂ ਬਾਰੇ ਜਾਂ ਤੁਹਾਨੂੰ ਐੱਸਸੀਈ ਨਾਲ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੁਆਰਾ ਪ੍ਰਾਪਤ ਕੀਤੀ ਗਈ ਕਾਲਾਂ ਬਾਰੇ ਸ਼ੱਕ ਹੈ।ਅਸੀਂ ਤੁਹਾਨੂੰ ਕਦੇ ਵੀ ਅਦਾਇਗੀ ਦੀ ਮੰਗ ਕਰਨ ਲਈ ਕਾਲ ਜਾਂ ਈਮੇਲ ਨਹੀਂ ਕਰਾਂਗੇ ਅਤੇ ਨਾ ਹੀ ਇਹ ਧਮਕੀ ਦਵਾਂਗੇ ਕਿ ਜੇ ਭੁਗਤਾਨ ਤੁਰੰਤ ਪ੍ਰਾਪਤ ਨਾ ਕੀਤਾ ਗਿਆ ਤਾਂ ਤੁਹਾਡੀ ਸੇਵਾ ਬੰਦ ਕਰ ਦਿੱਤੀ ਜਾਵੇਗੀ। ਕੋਵਿਡ-19 ਘੁਟਾਲਿਆਂ ਤੋਂ ਬਚਣਾ ਸਿੱਖੋ।

ਨਿਰਧਾਰਤ ਬਿਜਲੀ ਦਾ ਕੱਟ ਜਾਰੀ ਰਹਿਣਾ ਚਾਹੀਦਾ ਹੈ

ਆਉਟੇਜ ਦੀ ਰਿਪੋਰਟ ਕਰਨ ਮੌਜੂਦਾ ਆਉੇਟੇਜ ਨੂੰ ਦੇਖਣ ਜਾਂ ਆਪਣੇ ਖੇਤਰ ਵਿੱਚ ਯੋਜਨਾਬੱਧ ਆਉਟੇਜ ਦੀ ਸਥਿਤੀ ਦੀ ਜਾਂਚ ਕਰਨ ਲਈ ਸਾਡੇ ਆਉਟੇਜ ਕੇਂਦਰ ਵਿੱਚ ਜਾਓ। ਅਸੀਂ ਗੰਭੀਰ, ਜ਼ਰੂਰੀ ਆਉਟੇਜ, ਖਾਸ ਕਰਕੇ ਕਮਜ਼ੋਰ ਗਾਹਕਾਂ, ਕਾਰੋਬਾਰਾਂ ਅਤੇ ਹੋਰ ਮਹੱਤਵਪੂਰਣ ਸੇਵਾਵਾਂ ਦੇ ਪ੍ਰਭਾਵ ਨੂੰ ਮੁੜ ਤੋਂ ਤਹਿ ਕਰਨ ਜਾਂ ਘੱਟ ਕਰਨ ਲਈ ਸਖਤ ਮਿਹਨਤ ਕਰ ਰਹੇ ਹਾਂ ਜੋ ਕਿ ਪ੍ਰਕੋਪ ਦੇ ਪ੍ਰਤੀਕਰਮ ਦਾ ਹਿੱਸਾ ਹਨ।

 

ਸੁਰੱਖਿਅਤ ਢੰਗ ਨਾਲ ਭਰੋਸੇਯੋਗ ਸੇਵਾ ਪ੍ਰਦਾਨ ਕਰਨ ਦਾ ਮਤਲਬ ਹੈ ਕਿ ਮਹੱਤਵਪੂਰਣ ਅਨੁਸੂਚਿਤ ਆਉਟੇਜ ਇਸ ਅਨੋਖੀ ਕੋਵਿਡ-19 ਸਥਿਤੀ ਦੇ ਦੌਰਾਨ ਵੀ ਜਾਰੀ ਰਹਿਣੀ ਚਾਹੀਦੀ ਹੈ। ਇਹ ਗੋਵ. ਨਿਊਸਮ ਦੇ "ਘਰ ਵਿੱਚ ਰਹੋ" ਕਾਰਜਕਾਰੀ ਆਦੇਸ਼ ਨਾਲ ਇਕਸਾਰ ਹੈ, ਜਿਸਨੇ ਮੰਨਿਆ ਕਿ ਅਮਰੀਕੀ ਹੋਮਲੈਂਡ ਸਿਕਿਓਰਿਟੀ ਦੇ ਸਾਈਬਰਸਕਯੁਰਿਟੀ ਵਿਭਾਗ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਏਜੰਸੀ ਦੇ ਦਿਸ਼ਾ-ਨਿਰਦੇਸ਼ਾਂ ਦੁਆਰਾ ਪਰਿਭਾਸ਼ਿਤ ਕੀਤੇ ਅਨੁਸਾਰ ਲੋੜੀਂਦੇ ਕੰਮ ਜਾਰੀ ਰੱਖਣੇ ਚਾਹੀਦੇ ਹਨ।

ਅਸੀਂ ਆਪਣੇ ਭਾਈਚਾਰਿਆਂ ਨੂੰ ਜੰਗਲਾਂ ਦੀ ਅੱਗ ਦੇ ਖਤਰੇ ਤੋਂ ਬਚਾਉਣ ਅਤੇ ਲੋੜੀਂਦੀ ਮੁਰੰਮਤ ਕਰਨ ਲਈ ਮਹੱਤਵਪੂਰਣ ਕੰਮਾਂ ਨੂੰ ਤਰਜੀਹ ਦੇ ਰਹੇ ਹਾਂ, ਭਾਵੇਂ ਅਸੀਂ ਘੱਟ ਦਬਾਅ ਵਾਲੇ ਅਪਗ੍ਰੇਡਾਂ ਨੂੰ ਮੁਲਤਵੀ ਕਰਦੇ ਹਾਂ। ਇਸ ਮਹੱਤਵਪੂਰਣ ਕੰਮ ਨੂੰ ਮੁਲਤਵੀ ਕਰਨਾ ਅਣਜਾਣੇ ਵਿੱਚ ਵੱਡੇ ਅਤੇ ਹੋਰ ਖਤਰਨਾਕ ਜੋਖਮ ਪੈਦਾ ਕਰ ਸਕਦਾ ਹੈ।

ਅਸੀਂ ਆਉਟੇਜ ਨੂੰ ਹਲਕੇ ਤਰੀਕੇ ਨਾਲ ਅੱਗੇ ਵਧਾਉਣ ਦਾ ਫੈਸਲਾ ਨਹੀਂ ਲੈਂਦੇ, ਅਤੇ ਸਾਡੀਆਂ ਟੀਮਾਂ ਮਿਆਦ ਨੂੰ ਵੱਧ ਤੋਂ ਵੱਧ ਛੋਟਾ ਕਰਨ ਲਈ ਕੰਮ ਕਰ ਰਹੀਆਂ ਹਨ। ਸਾਨੂੰ ਜੰਗਲੀ ਅੱਗ ਦੇ ਜੋਖਮ ਨੂੰ ਘਟਾਉਣ ਸਮੇਤ ਜਨਤਕ ਸੁਰੱਖਿਆ ਦੀ ਰੱਖਿਆ ਲਈ ਲੋੜੀਂਦੇ ਕੰਮ ਕਰਨ ਨਾਲ ਅੱਗੇ ਵਧਣਾ ਚਾਹੀਦਾ ਹੈ। ਅਸੀਂ ਗੈਰ-ਮਹੱਤਵਪੂਰਣ ਕੰਮ ਨੂੰ ਮੁਲਤਵੀ ਕਰ ਰਹੇ ਹਾਂ ਜੋ ਗਾਹਕਾਂ ਦੇ ਆਉਟੇਜ ਦਾ ਕਾਰਨ ਬਣਨਗੇ ਅਤੇ ਕੇਸ-ਦਰ-ਕੇਸ ਦੇ ਅਧਾਰ 'ਤੇ ਹਰੇਕ ਆਉਟੇਜ ਦਾ ਮੁਲਾਂਕਣ ਕਰਣਗੇ।

ਅਸੀਂ ਇਸ ਵਿੱਚ ਇਕੱਠੇ ਹਾਂ

ਕੈਲੇਫੋਰਨੀਆ ਵਾਸੀਆਂ ਦੀ ਸਹਾਇਤਾ ਕਰਨ ਲਈ ਜੋ ਕਿ ਕੁਆਰੰਟੀਨ ਕਾਰਣ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਜਾਂ ਸਕੂਲ ਅਤੇ ਕਾਰੋਬਾਰ ਦੇ ਬੰਦ ਹੋਣ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਐਡੀਸਨ ਇੰਟਰਨੈਸ਼ਨਲ ਨੇ ਸਥਾਨਕ ਗੈਰ-ਲਾਭਕਾਰੀ ਸੰਸਥਾਂਵਾਂ ਨੂੰ $1 ਮਿਲੀਅਨ ਤੋਂ ਵੱਧ ਦਾਨ ਕੀਤਾ ਜਿਨ੍ਹਾਂ ਦਾ ਧਿਆਨ ਕੋਵਿਡ-19 ਦੇ ਜਵਾਬ ਵਿੱਚ ਕਮਜ਼ੋਰ ਭਾਈਚਾਰਿਆਂ ਨੂੰ ਮਹੱਤਵਪੂਰਣ ਸੇਵਾਵਾਂ, ਭੋਜਨ ਅਤੇ ਲੋੜੀਂਦੀਆਂ ਵਸਤੂਆਂ ਪ੍ਰਦਾਨ ਕਰਨ 'ਤੇ ਹੈ।

ਐਡੀਸਨ ਇੰਟਰਨੈਸ਼ਨਲ ਦੇ ਕਰਮਚਾਰੀਆਂ ਨੇ ਮਹਾਂਮਾਰੀ ਨਾਲ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਲਈ ਇੱਕ ਕੋਵਿਡ -19 ਰਿਲੀਫ਼ ਫੰਡਰੇਜ਼ਰ ਵੀ ਲਾਂਚ ਕੀਤਾ ਹੈ। ਕਰਮਚਾਰੀ ਦਾਨ ਅਤੇ ਇੱਕ ਕੰਪਨੀ ਮੈਚ ਦੁਆਰਾ, ਐੱਸਸੀਈ ਦੇ ਸੇਵਾ ਖੇਤਰ ਵਿੱਚ ਗੈਰ-ਲਾਭਕਾਰੀ ਸੰਸਥਾਂਵਾਂ ਦੇ ਸਮਰਥਨ ਲਈ $414,000 ਤੋਂ ਵੱਧ ਦਾਨ ਕੀਤਾ ਗਿਆ ਸੀ।

ਅਸੀਂ ਜਾਣਦੇ ਹਾਂ ਕਿ ਚੀਜ਼ਾਂ ਬਦਲਦੀਆਂ ਰਹਿਣਗੀਆਂ। ਜਿਵੇਂ-ਜਿਵੇਂ ਅਸੀਂ ਇਕੱਠੇ ਮਿਲਕੇ ਇਸ ਸੰਕਟ ਵਿੱਚੋਂ ਲੰਘਾਂਗੇ, ਅਸੀਂ ਤੁਹਾਡੇ ਲਈ ਇੱਥੇ ਹਾਜ਼ਰ ਰਹਾਂਗੇ ਅਤੇ ਤੁਹਾਨੂੰ ਅਪਡੇਟ ਰੱਖਦੇ ਰਹਾਂਗੇ।